Q101. ਮਾਂਟੇਸਰੀ ਵਿਧੀ, ਪੇਸਟਾਲਾਜੀ ਵਿਧੀ, ਪ੍ਰਸਥਾਪਨ ਵਿਧੀ ਆਦਿ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ?
A ਬੱਚਿਆਂ ਨੂੰ ਸੁਣਨ-ਕਲਾ ਸਿਖਾਉਣ ਲਈ
B ਬੱਚਿਆਂ ਨੂੰ ਪੜ੍ਹਨ-ਕਲਾ ਸਿਖਾਉਣ ਲਈ
C ਬੱਚਿਆਂ ਨੂੰ ਲਿਖਣ-ਕਲਾ ਸਿਖਾਉਣ ਲਈ
D ਬੱਚਿਆਂ ਨੂੰ ਬੋਲਣ-ਕਲਾ ਸਿਖਾਉਣ ਲਈ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਬੱਚਿਆਂ ਨੂੰ ਲਿਖਣ-ਕਲਾ ਸਿਖਾਉਣ ਲਈ
Q102. ਮੁਲਾਂਕਣ ਅਤੇ ਪ੍ਰੀਖਿਆ ਵਿੱਚ ਕੀ ਅੰਤਰ ਹੈ ?
A ਸਮਾਨਾਂਤਰ ਸ਼ਬਦ ਹਨ ।
B ਵਿਰੋਧੀ ਸ਼ਬਦ ਹਨ
C ਮੁਲਾਂਕਣ ਦਾ ਘੇਰਾ ਪ੍ਰੀਖਿਆ ਤੋਂ ਜ਼ਿਆਦਾ ਵਿਸ਼ਾਲ ਹੈ
D ਦੋਵੇਂ ਪ੍ਰੀਖਿਆਵਾਂ ਹਨ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਮੁਲਾਂਕਣ ਦਾ ਘੇਰਾ ਪ੍ਰੀਖਿਆ ਤੋਂ ਜ਼ਿਆਦਾ ਵਿਸ਼ਾਲ ਹੈ
Q103. ਹੇਠ ਲਿਖਿਆਂ ਵਿੱਚੋਂ ਕਿਹੜਾ ਚੰਗੀ ਬੋਲਚਾਲ ਦਾ ਗੁਣ ਨਹੀਂ ਹੈ ?
A ਸ਼ੁੱਧਤਾ
B ਸਰਲਤਾ
C ਭਾਵੁਕਤਾ
D ਸੁਭਾਵਿਕਤਾ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਭਾਵੁਕਤਾ
Q104. ਜਿਸ ਵਿਧੀ ਅਨੁਸਾਰ ਅਧਿਆਪਕ ਕਠਿਨ ਸ਼ਬਦਾਂ ਦੇ ਅਰਥ ਆਪ ਨਹੀਂ ਦੱਸਦਾ ਸਗੋਂ ਵਿਦਿਆਰਥੀਆਂ ਪਾਸੋਂ ਭਿੰਨ-ਭਿੰਨ ਸਾਧਨਾਂ ਰਾਹੀਂ ਅਰਥ ਕਰਵਾਉਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ ?
A ਪ੍ਰਵਚਨ ਵਿਧੀ
B ਨਿਕਸਾਉਣ ਵਿਧੀ
C ਸਪੱਸ਼ਟੀਕਰਨ ਵਿਧੀ
D ਪ੍ਰਤੀਕਾਤਮਕ ਵਿਧੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਨਿਕਸਾਉਣ ਵਿਧੀ
Q105. ਕਵਿਤਾ ਪੜ੍ਹਾਉਣ ਦੀਆਂ ਪ੍ਰਚਲਿਤ ਵਿਧੀਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਅਤੇ ਵਧੀਆ ਵਿਆਖਿਆ ਵਿਧੀ ਨੂੰ ਮੰਨਿਆ ਜਾਂਦਾ ਹੈ । ਵਿਆਖਿਆ ਵਿਧੀ ਦੀਆਂ ਅੱਗੇ ਤਿੰਨ ਉਪ-ਵਿਧੀਆਂ ਹਨ, ਉਹ ਕਿਹੜੀਆਂ ਹਨ ? ਉ. ਵਿਅਾਸ ਵਿਧੀ; ਅ. ਤੁਲਨਾਤਮਿਕ ਵਿਧੀ; ਏ. ਸਮੀਖਿਆ ਵਿਧੀ; ਸ. ਪ੍ਰਸ਼ਨ ਉੱਤਰ ਵਿਧੀ. ਹੇਠ ਲਿਖਿਆਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ।
A ਉ, ਅ, ਏ
B ਅ, ਏ, ਸ
C ਏ, ਸ, ਉ
D ਉ, ਅ, ਸ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਉ, ਅ, ਏ
Q106. ਨਵੀਨ ਭਾਸ਼ਾ ਨੂੰ ਸਿੱਖਣ ਵਿੱਚ ਸਰਲਤਾ ਤੇ ਸੁਗਮਤਾ ਪੈਦਾ ਕਰਨ ਲਈ ਕਿਸ ਦਾ ਗਿਆਨ ਜ਼ਰੂਰੀ ਹੈ ?
A ਕਵਿਤਾ
B ਨਾਟਕ
C ਵਿਆਕਰਨ
D ਕਹਾਣੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਵਿਆਕਰਨ
Q107. ਵਿਆਕਰਨ ਦੀ ਸਿੱਖਿਆ ਕਿਸ ਵਿਧੀ ਨਾਲ ਆਰੰਭ ਕਰਨੀ ਚਾਹੀਦੀ ਹੈ ਅਤੇ ਇਸ ਦੀ ਦੁਹਰਾਈ ਕਿਸ ਵਿਧੀ ਦੁਆਰਾ ਕਰਨੀ ਚਾਹੀਦੀ ਹੈ ?
A ਆਗਮਨ ਵਿਧੀ (ਆਰੰਭ), ਨਿਗਮਨ ਵਿਧੀ (ਦੁਹਰਾਈ)
B ਨਿਗਮਨ ਵਿਧੀ (ਆਰੰਭ), ਆਗਮਨ ਵਿਧੀ (ਦੁਹਰਾਈ)
C ਆਗਮਨ ਵਿਧੀ (ਆਰੰਭ), ਮਨੋਵਿਗਿਆਨਿਕ ਵਿਧੀ (ਦੁਹਰਾਈ)
D ਮਨੋਵਿਗਿਆਨਿਕ ਵਿਧੀ (ਆਰੰਭ), ਨਿਗਮਨ ਵਿਧੀ (ਦੁਹਰਾਈ)
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਆਗਮਨ ਵਿਧੀ (ਆਰੰਭ), ਨਿਗਮਨ ਵਿਧੀ (ਦੁਹਰਾਈ)
Q108. ਛੰਦ-ਬੱਧ ਕਵਿਤਾ ਨੂੰ ਅਧਿਆਪਨ ਦੀ ਦ੍ਰਿਸ਼ਟੀ ਤੋਂ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ ?
A ਦੋ
B ਤਿੰਨ
C ਚਾਰ
D ਪੰਜ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਤਿੰਨ
Q109. ਕਿਸ ਨੇ ਪੰਜਾਬੀ ਦੀ ਪਹਿਲੀ ਮਿਆਰੀ ਵਿਆਕ ਲਿਖੀ ?
A ਬਲੂਮਫੀਲਡ
B ਜੌਹਨ ਨਿਊਟਨ
C ਜੈਗਰ
D ਜਾਨਸਨ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਜੌਹਨ ਨਿਊਟਨ
Q110. ਪਾਠ ਪੁਸਤਕ ਗਿਆਨ, ਅਨੁਭਵਾਂ, ਭਾਵਨਾ ਵਿਚਾਰਾਂ ਅਤੇ ਪ੍ਰਵਿਰਤੀਆਂ ਤੇ ਮੁੱਲਾਂ ਨੂੰ ਸੰਗ੍ਰਹਿ ਕ ਦਾ ਇੱਕ ਸਾਧਨ ਹੈ”, ਇਹ ਕਥਨ ਹੈ-
A ਆਰ. ਡਗਲਸ
B ਹੈਰੋਲਿਕਰ
C ਡੋਨਲ ਮਾਇਲ
D ਕੈਥਰੀਨ ਔਕਾਨਰ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਹੈਰੋਲਿਕਰ
Q111. ਪੰਜਾਬੀ ਭਾਸ਼ਾ ਦੀ ਪਾਠ-ਪੁਸਤਕ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ ? ਉ. ਵਿਸ਼ੇ ਦਾ ਹੋਰ ਵਿਸ਼ਿਆਂ ਨਾਲ ਸਹਿ-ਸੰਬੰਧ; ਅ. ਵਿਸ਼ਿਆਂ ਦੀ ਇਕਸਾਰਤਾ; ਏ. ਵਿਸ਼ਿਆਂ ਦੀ ਵੰਨ-ਸੁਵੰਨਤਾ; ਸ. ਵਿਸ਼ਿਆਂ ਦਾ ਜੀਵਨ ਨਾਲ ਸੰਬੰਧ. ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ
A ਉ, ਅ, ਏ
B ਅ, ਏ, ਸ
C ਉ, ਅ, ਸ
D ਉ, ਏ, ਸ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਉ, ਏ, ਸ
Q112. ਜੀ. ਓ. ਹਾਉਲ ਦਾ ਕਹਿਣਾ ਹੈ ਕਿ ਵਿਸ਼ਵ ਦਾ ਸੱਭਿਆਚਾਰ, ਇਸਦੇ ਵਿੱਚ ਹੈ ?
A ਪ੍ਰੋਗਰਾਮਾਂ
B ਹਸਪਤਾਲਾਂ
C ਪੁਸਤਕਾਲਿਆਂ
D ਖੇਡ ਮੈਦਾਨਾਂ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਪੁਸਤਕਾਲਿਆਂ
Q113. ਉਹ ਸਥਾਨ ਜਿੱਥੇ ਵਿਗਿਆਨਿਕ ਢੰਗਾਂ ਅਤੇ ਸਾਧਨਾਂ ਦਾ ਉਪਯੋਗ ਕਰਕੇ ਵਿਦਿਆਰਥੀਆਂ ਨੂੰ ਮਾਤ-ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਸਿੱਖਣ ਲਈ ਸਹਾਇਤਾ ਕੀਤੀ ਜਾਂਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ
A ਭਾਸ਼ਾ ਪੁਸਤਕਾਲਾ
B ਭਾਸ਼ਾ ਪ੍ਰਯੋਗਸ਼ਾਲਾ
C ਭਾਸ਼ਾ ਪਾਠ-ਪੁਸਤਕ
D ਚੰਗੀ ਇਮਾਰਤ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਭਾਸ਼ਾ ਪ੍ਰਯੋਗਸ਼ਾਲਾ
Q114. ਹੇਠ ਲਿਖਿਆਂ ਵਿੱਚੋਂ ਕਿਹੜੀ ਭਾਸ਼ਾ ਪ੍ਰਯੋਗਸ਼ਾਲਾ ਦੀ ਮਹੱਤਤਾ ਨਹੀਂ ਹੈ ?
A ਭਾਸ਼ਾਈ ਕੌਸ਼ਲਾਂ ਵਿੱਚ ਮੁਹਾਰਤ ਹਾਸਿਲ ਕਰਨ ਵਿੱਚ ਸਹਾਇਕ
B ਸਵੈ ਵਿਸ਼ਵਾਸ ਪੈਦਾ ਕਰਨ ਵਿੱਚ ਸਹਾਇਕ
C ਵਿਆਕਰਨ ਦੀ ਸਿੱਖਿਆ ਦੇਣ ਵਿੱਚ ਸਹਾਇਕ
D ਰੱਟਾ ਪ੍ਰਵਿਰਤੀ ਵਿੱਚ ਸਹਾਇਕ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਰੱਟਾ ਪ੍ਰਵਿਰਤੀ ਵਿੱਚ ਸਹਾਇਕ
Q115. ਕਿਸੇ ਵੀ ਚੰਗੀ ਪਾਠ-ਪੁਸਤਕ ਦੇ ਅੰਦਰੂਨੀ ਅਤੇ ਬਾਹਰੀ ਦੋਵੇਂ ਪ੍ਰਕਾਰ ਦੇ ਗੁਣ ਹੁੰਦੇ ਹਨ । ਬਾਹਰੀ ਗੁਣਾਂ ਦੇ ਅੰਤਰਗਤ ਕਿਹੜਾ ਗੁਣ ਨਹੀਂ ਆਉਂਦਾ ।
A ਆਕਾਰ
B ਛਪਾਈ
C ਜਿਲਦ
D ਸ਼ੈਲੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਸ਼ੈਲੀ
Q116. ਪ੍ਰਯੋਗਸ਼ਾਲਾ ਭਾਸ਼ਾ ਵਿਗਿਆਨੀਆਂ ਅਨੁਸਾਰ ਭਾਸ਼ਾ ਦੀ ਜੁਗਤ ਅਤੇ ਇਸਦੇ ਕਾਰਜ ਦੇ ਅਨਿਖੜਵੇਂ ਅੰਗ ਹਨ
A ਧੁਨੀ ਅਤੇ ਸ਼ਬਦ
B ਬੋਲਣਾ ਅਤੇ ਸੁਣਨਾ
C ਵਿਰੋਧ ਅਤੇ ਟਾਕਰਾ
D ਰੂਪ ਅਤੇ ਭਾਵ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਬੋਲਣਾ ਅਤੇ ਸੁਣਨਾ
Q117. ਵਿਸ਼ੇਸ਼ ਕਿੱਤੇ ਨਾਲ ਸਬੰਧਿਤ ਭਾਸ਼ਾ ਵੰਨਗੀ ਨੂੰ ਕੀ ਕਿਹਾ ਜਾਂਦਾ ਹੈ ?
A ਡਾਇਲੈਕਟ
B ਕਿਰਤਮੁਖ
C ਰਜਿਸਟਰ
D ਕਾਫ਼ੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਰਜਿਸਟਰ
Q118. ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਮਲਵਈ ਬੋਲੀ ਜਾਂਦੀ ਹੈ —
A ਹੁਸ਼ਿਆਰਪੁਰ, ਜਲੰਧਰ
B ਫਰੀਦਕੋਟ, ਲੁਧਿਆਣਾ
C ਅੰਮ੍ਰਿਤਸਰ, ਗੁਰਦਾਸਪੁਰ
D ਨਵਾਂ ਸ਼ਹਿਰ, ਕਪੂਰਥਲਾ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਫਰੀਦਕੋਟ, ਲੁਧਿਆਣਾ
Q119. ਹੇਠ ਲਿਖਿਆਂ ਵਿੱਚੋਂ ਕਿਹੜੇ ਵਿਅੰਜਨ ਦੰਤੀ ਵਿਅੰਜਨ ਹਨ ?
A ਪ, ਫ, ਬ
B ਤ, ਥ, ਦ
C ਟ, ਠ, ਡ
D ਕ, ਖ, ਗ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਤ, ਥ, ਦ
Q120. ੜ/ ਵਿਅੰਜਨ ਕਿਹੜਾ ਹੈ ?
A ਤਾਲਵੀ
B ਦੰਤੀ
C ਮੂਰਧਨੀ (ਉਲਟ ਜੀਭੀ)
D ਕੰਠੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਮੂਰਧਨੀ (ਉਲਟ ਜੀਭੀ)