Multilingual learning is ready for competitive exam preparation.
← All old papers
RajasthanSR. TEACHER (SEC. EDU.) COMP. EXAM 20252026

Question Paper for Sr. Teacher (Sec. Edu.) Comp. Exam - 2025(Punjabi)

Question Paper for Sr. Teacher (Sec. Edu.) Comp. Exam - 2025(Punjabi)

150multilingual records
Previous-year practice

Punjabi question paper

Live

Q01.‘ਵਡਵੀਆਂ ਜਸਾਵੀਆਂ ਨਿਕਲ ਸਿਰਾਂ ਦੇ ਨਾਲ’ ਅਖਾਣ ਕਿਸ ਪ੍ਰਸੰਗ ਵਿਚ ਵਰਤਿਆ ਜਾਂਦਾ ਹੈ ?

Q02.ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਨਹੀਂ ਹੈ ?

Q03.ਉਹ ਜੁੱਟ ਪਏ ਦੋਵੇਂ ਸੂਰਮੇ ਰਣ ਅੱਗੇ ਹਾਰੇ, ਉਹ ਮਾਰਣ ਜੱਟ ਵਦਾਣ ਵਾਂਗ ਹੋ ਪੱਬਾਂ ਭਾਰੇ । ਕਰ ਝੜਕ ਕੜਕ ਕੜਕ ਕੜਕ ਢਾਲੀਂ ਬਲਖਾਰੇ । ਉਪਰੋਕਤ ਪੰਕਤੀਆਂ ਵਿੱਚ ਕਿਹੜੇ ਰਸ ਦਾ ਪ੍ਰਯੋਗ ਕੀਤਾ ਗਿਆ ਹੈ ?

Q04.ਹੇਠ ਲਿਖੇ ਸਲੋਕ ਦਾ ਸੰਬੰਧ ਕਿਸ ਛੰਦ ਨਾਲ ਹੈ ? ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ।। ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ।।

Q05.ਛੰਦ ਦੀ ਪੂਰੀ ਸਤਰ ਨੂੰ ਕੀ ਕਹਿੰਦੇ ਹਨ ?

Q06.ਹੇਠ ਲਿਖੀਆਂ ਕਾਵਿ ਪੰਗਤੀਆਂ ਕਿਸ ਛੰਦ ਵਿਚ ਹਨ ? ਬਣ ਜਾ ਉਹ ਇਨਸਾਨ, ਰਾਸ ਗੁਣਾਂ ਦੀ ਸਾਂਭ ਕੇ । ਲੋਚੇ ਸਰਬ ਜਹਾਨ, ਜਿਸਦੇ ਨਿੱਘੇ ਪਿਆਰ ਨੂੰ ।

Q07.ਹੇਠ ਲਿਖੀਆਂ ਕਾਵਿ ਪੰਗਤੀਆਂ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ ਹੈ : ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ । ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ।।

Q08.ਲਿਸ਼ਕਨ ਤੇਗਾਂ ਬਰਛੀਆਂ ਸੂਰਜ ਨਦਰਿ ਨ ਆਇ’ ਵਿਚ ਕਿਹੜੇ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ ?

Q09.ਨਿੱਕੀ ਕਹਾਣੀ ਤੇ ਰੇਖਾ ਚਿਤਰ ਦੇ ਸਾਂਝ ਤੇ ਵਖਰੇਵੇਂ ਸੰਬੰਧੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ? 1. ਨਿੱਕੀ ਕਹਾਣੀ ਦੀ ਘਟਨਾਵੀ ਬਣਤਰ ਵਧੇਰੇ ਜਟਿਲ ਤੇ ਪੇਚੀਦੀ ਹੁੰਦੀ ਹੈ ਜਦ ਕਿ ਰੇਖਾ ਚਿਤਰ ਦੀ ਪੇਸ਼ਕਾਰੀ ਸਰਲ ਤੇ ਤਿੱਖੀ ਹੁੰਦੀ ਹੈ । 2. ਕਹਾਣੀ ਵਿਚ ਕਲਪਨਾ ਤੋਂ ਵਧੇਰੇ ਕੰਮ ਲਿਆ ਜਾਂਦਾ ਹੈ ਜਦਕਿ ਰੇਖਾ ਚਿਤਰ ਵਿਚ ਲੇਖਕ ਦਾ ਮੂਲ ਧੁਰਾ ਉਸਦਾ ਨਿੱਜੀ ਅਨੁਭਵ ਰਹਿੰਦਾ ਹੈ । 3. ਨਿੱਕੀ ਕਹਾਣੀ ਤੇ ਰੇਖਾ ਚਿਤਰ ਦੋਵਾਂ ਵਿਚ ਕਥਾਨਕ, ਪਲਾਟ, ਗੋਂਦ ਦਾ ਬੜਾ ਮਹੱਤਵ ਹੁੰਦਾ ਹੈ । 4. ਨਿੱਕੀ ਕਹਾਣੀ ਦੇ ਮੁਕਾਬਲੇ ਰੇਖਾ ਚਿਤਰ ਵਿਅਕਤੀ ਦੇ ਅੰਦਰਲੇ ਤੇ ਬਾਹਰਲੇ ਜੀਵਨ ਨੂੰ ਵਧੇਰੇ ਡੂੰਘਾਈ ਨਾਲ ਉਘਾੜਦਾ ਹੈ ।

Q10.ਮੰਗਲਾਚਰਣ ਕਿਸ ਸਾਹਿਤ ਰੂਪ ਦੀ ਵਿਸ਼ੇਸ਼ਤਾ ਹੈ ?

Q11.ਭਾਰਤੀ ਖੇਡਾਂ ਤੇ ਖਿਡਾਰੀਆਂ ਬਾਰੇ ਨਿਬੰਧ ਲਿਖਣ ਵਾਲਾ ਲੇਖਕ ਕੌਣ ਹੈ ?

Q12.ਸਭ ਗੈਸ ਬੁਝਾ ਦਿਉ ਜੀ, ਸਾਡਾ ਕੁੜਮ ਬੈਟਰੀ ਵਰਗਾ’ ਕਿਸ ਲੋਕ ਸਾਹਿਤ ਰੂਪ ਨਾਲ ਸੰਬੰਧਤ ਹੈ ?

Q13.ਸੋਗ ਸਮੇਂ ਨਾਲ ਸੰਬੰਧਿਤ ਲੋਕ ਸਾਹਿਤ ਰੂਪ ਹੈ —

Q14.ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸੀਂ ਉੱਡ ਜਾਣਾ’ ਕਿਸ ਲੋਕ ਸਾਹਿਤ ਰੂਪ ਨਾਲ ਸੰਬੰਧਤ ਹੈ ?

Q15.ਛਪਾਰ ਦਾ ਮੇਲਾ’ ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਲਗਦਾ ਹੈ ?

Q16.ਕਿਹੜੀ ਲੋਕ ਖੇਡ ਨਹੀਂ ਹੈ ?

Q17.ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕ-ਨਾਚ ਜੁੱਟ ਕੇਵਲ ਇਸਤਰੀਆਂ ਨਾਲ ਸੰਬੰਧਤ ਹੈ ?

Q18.ਪੰਚ ਤੰਤਰ’ ਤੇ ‘ਹਿਤ ਉਪਦੇਸ਼’ ਜਿਹੇ ਪੁਰਾਣੇ ਗ੍ਰੰਥਾਂ ਵਿਚ ਸ਼ਾਮਲ ਕਹਾਣੀਆਂ ਕਿਹੜੀਆਂ ਕਥਾਵਾਂ ਹਨ ?

Q19.ਦੁੱਲਾ ਭੱਟੀ' ਦਾ ਸੰਬੰਧ ਕਿਸ ਲੋਕ ਕਥਾ ਵੰਨਗੀ ਨਾਲ ਹੈ ?

Q20.ਦੰਦ ਕਥਾ' ਦੀ ਸਿਰਜਣਾ ਵਿਚ ਕੀ ਸ਼ਾਮਿਲ ਹੁੰਦਾ ਹੈ ?