Q01. ‘ਵਡਵੀਆਂ ਜਸਾਵੀਆਂ ਨਿਕਲ ਸਿਰਾਂ ਦੇ ਨਾਲ’ ਅਖਾਣ ਕਿਸ ਪ੍ਰਸੰਗ ਵਿਚ ਵਰਤਿਆ ਜਾਂਦਾ ਹੈ ?
A ਆਦਤਾਂ ਦੇ ਪ੍ਰਸੰਗ ਵਿਚ
B ਮਜ਼ਬੂਤੀ ਦੇ ਪ੍ਰਸੰਗ ਵਿਚ
C ਕੁਰਬਾਨੀ ਦੇ ਪ੍ਰਸੰਗ ਵਿਚ
D ਮਿਹਨਤ ਦੇ ਪ੍ਰਸੰਗ ਵਿਚ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਆਦਤਾਂ ਦੇ ਪ੍ਰਸੰਗ ਵਿਚ
Q02. ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਨਹੀਂ ਹੈ ?
A ਆਚਾਰੀਆ ਭੱਟਲੋੱਲਟ - ਉਤਪੱਤੀਵਾਦ
B ਆਚਾਰੀਆ ਸ਼ੰਕੁਕ - ਅਨੁਮਿਤਿਵਾਦ
C ਆਚਾਰੀਆ ਭੱਟਨਾਇਕ - ਭੁਕਤਿਵਾਦ
D ਆਚਾਰੀਆ ਅਭਿਨਵਗੁਪਤ - ਅਲੰਕਾਰਵਾਦ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਆਚਾਰੀਆ ਅਭਿਨਵਗੁਪਤ - ਅਲੰਕਾਰਵਾਦ
Q03. ਉਹ ਜੁੱਟ ਪਏ ਦੋਵੇਂ ਸੂਰਮੇ ਰਣ ਅੱਗੇ ਹਾਰੇ, ਉਹ ਮਾਰਣ ਜੱਟ ਵਦਾਣ ਵਾਂਗ ਹੋ ਪੱਬਾਂ ਭਾਰੇ । ਕਰ ਝੜਕ ਕੜਕ ਕੜਕ ਕੜਕ ਢਾਲੀਂ ਬਲਖਾਰੇ । ਉਪਰੋਕਤ ਪੰਕਤੀਆਂ ਵਿੱਚ ਕਿਹੜੇ ਰਸ ਦਾ ਪ੍ਰਯੋਗ ਕੀਤਾ ਗਿਆ ਹੈ ?
A ਰੌਦਰ ਰਸ
B ਸ਼ਿੰਗਾਰ ਰਸ
C ਕਰੁਣ ਰਸ
D ਬੀਰ ਰਸ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਬੀਰ ਰਸ
Q04. ਹੇਠ ਲਿਖੇ ਸਲੋਕ ਦਾ ਸੰਬੰਧ ਕਿਸ ਛੰਦ ਨਾਲ ਹੈ ? ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ।। ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ।।
A ਬੈਂਤ ਛੰਦ
B ਦੋਹਿਰਾ ਛੰਦ
C ਕੋਰੜਾ ਛੰਦ
D ਸੋਰਠਾ ਛੰਦ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਦੋਹਿਰਾ ਛੰਦ
Q05. ਛੰਦ ਦੀ ਪੂਰੀ ਸਤਰ ਨੂੰ ਕੀ ਕਹਿੰਦੇ ਹਨ ?
A ਤੁਕਾਂਗ
B ਕਲੀ
C ਪਿੰਗਲ
D ਵਿਸਰਾਮ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਕਲੀ
Q06. ਹੇਠ ਲਿਖੀਆਂ ਕਾਵਿ ਪੰਗਤੀਆਂ ਕਿਸ ਛੰਦ ਵਿਚ ਹਨ ? ਬਣ ਜਾ ਉਹ ਇਨਸਾਨ, ਰਾਸ ਗੁਣਾਂ ਦੀ ਸਾਂਭ ਕੇ । ਲੋਚੇ ਸਰਬ ਜਹਾਨ, ਜਿਸਦੇ ਨਿੱਘੇ ਪਿਆਰ ਨੂੰ ।
A ਕਬਿੱਤ
B ਸੋਰਠਾ
C ਦਵੱਯਾ
D ਬੈਂਤ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਸੋਰਠਾ
Q07. ਹੇਠ ਲਿਖੀਆਂ ਕਾਵਿ ਪੰਗਤੀਆਂ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ ਹੈ : ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ । ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ।।
A ਅਤਿਕਥਨੀ
B ਅਨੁਪ੍ਰਾਸ
C ਰੂਪਕ
D ਦ੍ਰਿਸ਼ਟਾਂਤ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਦ੍ਰਿਸ਼ਟਾਂਤ
Q08. ਲਿਸ਼ਕਨ ਤੇਗਾਂ ਬਰਛੀਆਂ ਸੂਰਜ ਨਦਰਿ ਨ ਆਇ’ ਵਿਚ ਕਿਹੜੇ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ ?
A ਉਪਮਾ
B ਅਤਿਕਥਨੀ
C ਅਨੁਪ੍ਰਾਸ
D ਦ੍ਰਿਸ਼ਟਾਂਤ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਅਤਿਕਥਨੀ
Q09. ਨਿੱਕੀ ਕਹਾਣੀ ਤੇ ਰੇਖਾ ਚਿਤਰ ਦੇ ਸਾਂਝ ਤੇ ਵਖਰੇਵੇਂ ਸੰਬੰਧੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ? 1. ਨਿੱਕੀ ਕਹਾਣੀ ਦੀ ਘਟਨਾਵੀ ਬਣਤਰ ਵਧੇਰੇ ਜਟਿਲ ਤੇ ਪੇਚੀਦੀ ਹੁੰਦੀ ਹੈ ਜਦ ਕਿ ਰੇਖਾ ਚਿਤਰ ਦੀ ਪੇਸ਼ਕਾਰੀ ਸਰਲ ਤੇ ਤਿੱਖੀ ਹੁੰਦੀ ਹੈ । 2. ਕਹਾਣੀ ਵਿਚ ਕਲਪਨਾ ਤੋਂ ਵਧੇਰੇ ਕੰਮ ਲਿਆ ਜਾਂਦਾ ਹੈ ਜਦਕਿ ਰੇਖਾ ਚਿਤਰ ਵਿਚ ਲੇਖਕ ਦਾ ਮੂਲ ਧੁਰਾ ਉਸਦਾ ਨਿੱਜੀ ਅਨੁਭਵ ਰਹਿੰਦਾ ਹੈ । 3. ਨਿੱਕੀ ਕਹਾਣੀ ਤੇ ਰੇਖਾ ਚਿਤਰ ਦੋਵਾਂ ਵਿਚ ਕਥਾਨਕ, ਪਲਾਟ, ਗੋਂਦ ਦਾ ਬੜਾ ਮਹੱਤਵ ਹੁੰਦਾ ਹੈ । 4. ਨਿੱਕੀ ਕਹਾਣੀ ਦੇ ਮੁਕਾਬਲੇ ਰੇਖਾ ਚਿਤਰ ਵਿਅਕਤੀ ਦੇ ਅੰਦਰਲੇ ਤੇ ਬਾਹਰਲੇ ਜੀਵਨ ਨੂੰ ਵਧੇਰੇ ਡੂੰਘਾਈ ਨਾਲ ਉਘਾੜਦਾ ਹੈ ।
A ਪਹਿਲਾ, ਦੂਜਾ ਤੇ ਚੌਥਾ
B ਪਹਿਲਾ, ਤੀਜਾ ਤੇ ਚੌਥਾ
C ਪਹਿਲਾ, ਦੂਜਾ ਤੇ ਤੀਜਾ
D ਉਪਰੋਕਤ ਸਾਰੇ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਪਹਿਲਾ, ਦੂਜਾ ਤੇ ਤੀਜਾ
Q10. ਮੰਗਲਾਚਰਣ ਕਿਸ ਸਾਹਿਤ ਰੂਪ ਦੀ ਵਿਸ਼ੇਸ਼ਤਾ ਹੈ ?
A ਕਾਫੀ
B ਨਾਵਲ
C ਵਾਰ
D ਗ਼ਜ਼ਲ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਵਾਰ
Q11. ਭਾਰਤੀ ਖੇਡਾਂ ਤੇ ਖਿਡਾਰੀਆਂ ਬਾਰੇ ਨਿਬੰਧ ਲਿਖਣ ਵਾਲਾ ਲੇਖਕ ਕੌਣ ਹੈ ?
A ਬਲਵੰਤ ਗਾਰਗੀ
B ਸਾਹਿਬ ਸਿੰਘ
C ਬਲਰਾਜ ਸਾਹਨੀ
D ਪ੍ਰਿੰ. ਸਰਵਣ ਸਿੰਘ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਪ੍ਰਿੰ. ਸਰਵਣ ਸਿੰਘ
Q12. ਸਭ ਗੈਸ ਬੁਝਾ ਦਿਉ ਜੀ, ਸਾਡਾ ਕੁੜਮ ਬੈਟਰੀ ਵਰਗਾ’ ਕਿਸ ਲੋਕ ਸਾਹਿਤ ਰੂਪ ਨਾਲ ਸੰਬੰਧਤ ਹੈ ?
A ਸਿੱਠਣੀ
B ਟੱਪਾ
C ਸੁਹਾਗ
D ਅਲਾਹੁਣੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਸਿੱਠਣੀ
Q13. ਸੋਗ ਸਮੇਂ ਨਾਲ ਸੰਬੰਧਿਤ ਲੋਕ ਸਾਹਿਤ ਰੂਪ ਹੈ —
A ਸਿੱਠਣੀ
B ਅਲਾਹੁਣੀ
C ਘੋੜੀ
D ਲੋਰੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਅਲਾਹੁਣੀ
Q14. ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸੀਂ ਉੱਡ ਜਾਣਾ’ ਕਿਸ ਲੋਕ ਸਾਹਿਤ ਰੂਪ ਨਾਲ ਸੰਬੰਧਤ ਹੈ ?
A ਘੋੜੀਆਂ
B ਸੁਹਾਗ
C ਲੋਰੀ
D ਸਿੱਠਣੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਸੁਹਾਗ
Q15. ਛਪਾਰ ਦਾ ਮੇਲਾ’ ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਲਗਦਾ ਹੈ ?
A ਅੰਮ੍ਰਿਤਸਰ
B ਫਿਰੋਜ਼ਪੁਰ
C ਲੁਧਿਆਣਾ
D ਰੂਪਨਗਰ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਲੁਧਿਆਣਾ
Q16. ਕਿਹੜੀ ਲੋਕ ਖੇਡ ਨਹੀਂ ਹੈ ?
A ਕਬੱਡੀ
B ਗੁੱਲੀ ਡੰਡਾ
C ਹਾਕੀ
D ਲੁਕਣ ਮੀਚੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਹਾਕੀ
Q17. ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕ-ਨਾਚ ਜੁੱਟ ਕੇਵਲ ਇਸਤਰੀਆਂ ਨਾਲ ਸੰਬੰਧਤ ਹੈ ?
A ਕਿਕਲੀ, ਗਿੱਧਾ, ਸੰਮੀ
B ਭੰਗੜਾ, ਕਿਕਲੀ, ਝੂੰਮਰ
C ਝੂੰਮਰ, ਲੁੱਡੀ, ਭੰਗੜਾ
D ਸੰਮੀ, ਲੁੱਡੀ, ਝੂੰਮਰ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਕਿਕਲੀ, ਗਿੱਧਾ, ਸੰਮੀ
Q18. ਪੰਚ ਤੰਤਰ’ ਤੇ ‘ਹਿਤ ਉਪਦੇਸ਼’ ਜਿਹੇ ਪੁਰਾਣੇ ਗ੍ਰੰਥਾਂ ਵਿਚ ਸ਼ਾਮਲ ਕਹਾਣੀਆਂ ਕਿਹੜੀਆਂ ਕਥਾਵਾਂ ਹਨ ?
A ਨੀਤੀ ਕਥਾਵਾਂ
B ਦੰਦ ਕਥਾਵਾਂ
C ਪਰੀ ਕਥਾਵਾਂ
D ਪ੍ਰੀਤ ਕਥਾਵਾਂ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਨੀਤੀ ਕਥਾਵਾਂ
Q19. ਦੁੱਲਾ ਭੱਟੀ' ਦਾ ਸੰਬੰਧ ਕਿਸ ਲੋਕ ਕਥਾ ਵੰਨਗੀ ਨਾਲ ਹੈ ?
A ਦੰਦ ਕਥਾ
B ਪਰੀ ਕਥਾ
C ਨੀਤੀ ਕਥਾ
D ਪ੍ਰੇਤ ਕਥਾ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਦੰਦ ਕਥਾ
Q20. ਦੰਦ ਕਥਾ' ਦੀ ਸਿਰਜਣਾ ਵਿਚ ਕੀ ਸ਼ਾਮਿਲ ਹੁੰਦਾ ਹੈ ?
A ਨਿਰੀ ਕਲਪਨਾ
B ਨਿਰਾ ਝੂਠ
C ਕੇਵਲ ਤੱਥ
D ਤੱਥ ਤੇ ਕਲਪਨਾ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਤੱਥ ਤੇ ਕਲਪਨਾ