Q121. ਨਾਸਿਕੀ ਵਿਅੰਜਨਾਂ ਦਾ ਉਚਾਰਨ ਕਰਨ ਵੇਲੇ ਆਵਾਜ਼ ਕਿੱਥੋਂ ਨਿਕਲਦੀ ਹੈ ?
A ਗਲੇ ਵਿੱਚੋਂ
B ਮੂੰਹ ਵਿੱਚੋਂ
C ਨੱਕ ਵਿੱਚੋਂ
D ਬੁੱਲ੍ਹਾਂ ਵਿੱਚੋਂ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਨੱਕ ਵਿੱਚੋਂ
Q122. ਲਿਪੀ ਦੇ ਅੰਤਰਗਤ ਸ਼ਾਮਿਲ ਹੈ ?
A ਵਰਨਮਾਲਾ, ਅੱਖਰਕ੍ਰਮ, ਸਹਾਇਕ ਚਿੰਨ੍ਹ
B ਵਰਨਮਾਲਾ, ਸੁਰ, ਵਿਅੰਜਨ
C ਸੁਰ, ਵਿਅੰਜਨ, ਲਗਾਖਰ
D ਸੁਰ, ਵਿਅੰਜਨ, ਲਗਾ-ਮਾਤਰਾ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਵਰਨਮਾਲਾ, ਅੱਖਰਕ੍ਰਮ, ਸਹਾਇਕ ਚਿੰਨ੍ਹ
Q123. ਅਜਿਹੇ ਕਿਹੜੇ ਗੁਰਮੁਖੀ ਲਿਪੀ ਚਿੰਨ੍ਹ ਹਨ ਜਿਹੜੇ ਸਥਾਨ-ਸਾਂਝੇਦਾਰ ਧੁਨੀਆਂ ਨਾਲ ਸੰਬੰਧਤ ਹਨ ?
A ਘ, ਝ, ਢ, ਧ, ਭ
B ਖ, ਛ, ਠ, ਥ, ਫ
C ਕ, ਚ, ਟ, ਤ, ਪ
D ਗ, ਜ, ਡ, ਦ, ਬ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਘ, ਝ, ਢ, ਧ, ਭ
Q124. ਧੀਆਂ’ ਸ਼ਬਦ ਵਿੱਚ ਕਿਹੜੇ ਸੁਰਾਂ ਦੀ ਵਰਤੋਂ ਕੀਤੀ ਗਈ ਹੈ ?
A ਲਘੂ + ਦੀਰਘ
B ਦੀਰਘ + ਲਘੂ
C ਲਘੂ + ਲਘੂ
D ਦੀਰਘ + ਦੀਰਘ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਦੀਰਘ + ਦੀਰਘ
Q125. ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਬਦ ਸ਼੍ਰੇਣੀ ਨੂੰ ਨਾਂਵ ਦਾ ਬਦਲ ਕਿਹਾ ਜਾਂਦਾ ਹੈ ?
A ਕਿਰਿਆ
B ਕਿਰਿਆ ਵਿਸ਼ੇਸ਼ਣ
C ਪੜਨਾਂਵ
D ਸੰਬੰਧਕ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਪੜਨਾਂਵ
Q126. ਪੰਜਾਬੀ ਦੇ ਨਾਂਵ ਸ਼ਬਦਾਂ ਵਿੱਚ ਰੂਪਾਂਤਰਣ ਹੁੰਦਾ ਹੈ
A ਲਿੰਗ ਅਤੇ ਕਾਰਕ ਦੀ ਪੱਧਰ 'ਤੇ
B ਵਚਨ ਅਤੇ ਕਿਰਿਆ ਦੀ ਪੱਧਰ 'ਤੇ
C ਵਚਨ ਅਤੇ ਕਾਰਕ ਦੇ ਪੱਧਰ 'ਤੇ
D ਵਚਨ ਅਤੇ ਲਿੰਗ ਦੀ ਪੱਧਰ 'ਤੇ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਵਚਨ ਅਤੇ ਕਾਰਕ ਦੇ ਪੱਧਰ 'ਤੇ
Q127. ਅਤੇ, ਕਿ, ਜੇ, ਤਾਂ’ ਦਾ ਸੰਬੰਧ ਕਿਸ ਸ਼ਬਦ ਸ਼੍ਰੇਣੀ ਨਾਲ ਹੈ ?
A ਕਿਰਿਆ
B ਕਿਰਿਆ ਵਿਸ਼ੇਸ਼ਣ
C ਯੋਜਕ
D ਸਹਾਇਕ ਕਿਰਿਆ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਕਿਰਿਆ ਵਿਸ਼ੇਸ਼ਣ
Q128. ਵੇ, ਨੇ, ਦਾ, ਨੂੰ, ਨਾਲ’ ਦਾ ਸੰਬੰਧ ਕਿਸ ਸ਼ਬਦ ਸ਼੍ਰੇਣੀ ਨਾਲ ਹੈ ?
A ਕਿਰਿਆ ਵਿਸ਼ੇਸ਼ਣ
B ਵਿਸਮਿਕ
C ਸਹਾਇਕ ਕਿਰਿਆ
D ਸੰਬੰਧਕ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਸੰਬੰਧਕ
Q129. ਪੜਨਾਂਵੀਂ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
A ਦੋ
B ਤਿੰਨ
C ਚਾਰ
D ਪੰਜ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਦੋ
Q130. ਖੁਦ’ ਪੜਨਾਂਵ ਸ਼੍ਰੇਣੀ ਹੈ
A ਪੁਰਖਵਾਚੀ ਪੜਨਾਂਵ
B ਨਿਸ਼ਚੇਵਾਚਕ ਪੜਨਾਂਵ
C ਸੰਬੰਧਵਾਚਕ ਪੜਨਾਂਵ
D ਨਿੱਜਵਾਚਕ ਪੜਨਾਂਵ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਨਿੱਜਵਾਚਕ ਪੜਨਾਂਵ
Q131. ਵਰਤੋਂ ਦੇ ਪੱਖ ਤੋਂ ਵਿਸ਼ੇਸ਼ਣਾਂ ਦੀਆਂ ਕਿੰਨੀਆਂ ਤੇ ਕਿਹੜੀਆਂ ਸ਼੍ਰੇਣੀਆਂ ਹਨ ?
A ਚਾਰ ਸ਼੍ਰੇਣੀਆਂ – ਗੁਣਵਾਚਕ, ਸੰਖਿਆਵਾਚਕ, ਨਿਸ਼ਚੇਵਾਚਕ, ਪਰਮਾਣਵਾਚਕ
B ਦੋ ਸ਼੍ਰੇਣੀਆਂ – ਵਿਕਾਰੀ ਅਤੇ ਅਵਿਕਾਰੀ ਵਿਸ਼ੇਸ਼ਣ
C ਦੋ ਸ਼੍ਰੇਣੀਆਂ – ਵਿਸ਼ੇਸ਼ ਵਿਸ਼ੇਸ਼ਣ ਅਤੇ ਵਿਧੇ ਵਿਸ਼ੇਸ਼ਣ
D ਦੋ ਸ਼੍ਰੇਣੀਆਂ – ਇਕਹਿਰੇ ਵਿਸ਼ੇਸ਼ਣ ਅਤੇ ਸੰਯੁਕਤ ਵਿਸ਼ੇਸ਼ਣ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਦੋ ਸ਼੍ਰੇਣੀਆਂ – ਵਿਸ਼ੇਸ਼ ਵਿਸ਼ੇਸ਼ਣ ਅਤੇ ਵਿਧੇ ਵਿਸ਼ੇਸ਼ਣ
Q132. ਅਗੇਤਰਾਂ-ਪਿਛੇਤਰਾਂ ਨੂੰ ਕਿਸ ਵੰਨਗੀ ਦੇ ਸ਼ਬਦ ਕਿਹਾ ਜਾਂਦਾ ਹੈ ?
A ਅਵਿਕਾਰੀ ਸ਼ਬਦ
B ਵਿਕਾਰੀ ਸ਼ਬਦ
C ਧਾਤੂ ਸ਼ਬਦ
D ਅਬਦਲ ਸ਼ਬਦ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਵਿਕਾਰੀ ਸ਼ਬਦ
Q133. ਵਿਸਮਿਕ ਸ਼ਬਦ ਸ਼੍ਰੇਣੀ ਦੇ ਸ਼ਬਦ ਕਿਹੜੇ ਹਨ —
A ਅਵਿਕਾਰੀ
B ਵਿਕਾਰੀ
C ਵਿਕਾਰੀ ਤੇ ਅਵਿਕਾਰੀ ਦੋਵੇਂ
D ਕੋਸ਼ੀ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਅਵਿਕਾਰੀ
Q134. ਰੱਬਾ ਰੱਬਾ ! ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ । ਇਸ ਵਾਕ ਵਿਚ ਆਏ ਸ਼ਬਦ ‘ਕੋਠੀ’ ਦੀ ਕਾਰਕੀ ਕਿਸਮ ਕਿਹੜੀ ਹੈ ?
A ਅਪਾਦਾਨ ਕਾਰਕ
B ਕਰਣ ਕਾਰਕ
C ਅਧਿਕਰਣ ਕਾਰਕ
D ਸੰਬੰਧ ਕਾਰਕ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਅਧਿਕਰਣ ਕਾਰਕ
Q135. ਮੁੰਡੇ ਨੇ ਕੁੱਤੇ ਨੂੰ ਸੋਟੀ ਨਾਲ ਮਾਰਿਆ’ ਵਾਕ ਵਿਚ ਕਿਰਿਆ ਵਾਕੰਸ਼ ਨਾਲ ਸੰਬੰਧਤ ਸ਼ਬਦ-ਸਮੂਹ ਵਿਚ ਕਿੰਨੇ ਸ਼ਬਦ ਹਨ ?
A ਚਾਰ
B ਤਿੰਨ
C ਦੋ
D ਇੱਕ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਇੱਕ
Q136. ‘ਮਾਂ ਨੇ ਕੁੜੀ ਨੂੰ ਰੋਟੀ ਦਿੱਤੀ’ ਵਾਕ ਦਾ ਬਣਤਰ ਪੈਟਰਨ ਹੈ —
A ਕਰਤਾ + ਕਰਮ + ਕਰਮ ਪੂਰਕ + ਕਿਰਿਆ
B ਕਰਤਾ + ਕਰਮ + ਸਕਰਮਕ ਕਿਰਿਆ
C ਕਰਤਾ + ਅਪਰਧਾਨ ਕਰਮ + ਪਰਧਾਨ ਕਰਮ + ਕਿਰਿਆ
D ਕਰਤਾ + ਕਰਤਾ ਪੂਰਕ + ਕਿਰਿਆ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਕਰਤਾ + ਅਪਰਧਾਨ ਕਰਮ + ਪਰਧਾਨ ਕਰਮ + ਕਿਰਿਆ
Q137. ਸੰਯੁਕਤ ਵਾਕ ਦੀ ਬਣਤਰ ਵਿੱਚ ਲਾਜ਼ਮੀ ਸ਼ਰਤ ਕਿਹੜੀ ਹੈ ?
A ਘੱਟੋ-ਘੱਟ ਦੋ ਸੁਤੰਤਰ ਉਪਵਾਕ
B ਅਕਾਲਕੀ ਕਿਰਿਆ
C ਇਕ ਸੁਤੰਤਰ ਉਪਵਾਕ
D ਇਕ ਪਰਾਧੀਨ ਉਪਵਾਕ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਘੱਟੋ-ਘੱਟ ਦੋ ਸੁਤੰਤਰ ਉਪਵਾਕ
Q138. ‘ਉਹ ਗਰੀਬ ਹੈ ਪਰ ਇਮਾਨਦਾਰ ਹੈ’ ਵਾਕ ਹੈ —
A ਸਧਾਰਨ ਵਾਕ
B ਸੰਯੁਕਤ ਵਾਕ
C ਮਿਸ਼ਰਿਤ ਵਾਕ
D ਗੁੰਝਲਦਾਰ ਵਾਕ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਸੰਯੁਕਤ ਵਾਕ
Q139. ‘ਉਪਰਾਮਤਾ’ ਦਾ ਵਿਰੋਧੀ ਸ਼ਬਦ ਚੁਣੋ —
A ਉਦਾਸੀ
B ਉਤਸੁਕ
C ਵਲਵਲਾ
D ਨਿਰਾਸ਼ਾ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਉਤਸੁਕ
Q140. ਹੇਠ ਲਿਖਿਆਂ ਵਿੱਚੋਂ ਕਿਹੜਾ ‘ਅੱਖੜਾ’ ਦਾ ਸਹੀ ਸਮਾਨਾਰਥੀ ਜੁੱਟ ਹੈ ?
A ਚੰਚਲ, ਜਿੱਧੀ, ਅੜਬ, ਅੱਖੜਾ, ਰੁੱਖਾ
B ਅੜਬ, ਜਿੱਧੀ, ਰੁੱਖਾ, ਨਾਟਕ, ਗੁਮਾਨੀ
C ਅੱਖੜ, ਅੜਬ, ਅਸੀਲ, ਅਭਿਮਾਨੀ, ਘਮੰਡੀ
D ਅੜਬ, ਜਿੱਧੀ, ਅੱਖੜ, ਚੰਚਲ, ਰੁੱਖਾ
E ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ
Show answer
Correct answer: ਅੜਬ, ਜਿੱਧੀ, ਅੱਖੜ, ਚੰਚਲ, ਰੁੱਖਾ