Q148.ਮੇਰੇ ਦਾਦੀ ਜੀ ਬੁੱਢੇ ਹਨ, ਬਹੁਤ ਬੁੱਢੇ; ਤਿੰਨ ਉਤੇ ਤਰਿਆਨਵੇਂ ਵਰ੍ਹਿਆਂ ਦੇ । ਇਹ ਛੋਟੇ ਹਨ, ਬਹੁਤ ਛੋਟੇ; ਮਸਾਂ ਚਾਰ ਤੇ ਅੱਧਾ ਫੁਟ । ਇਹ ਖ਼ੁਸ਼ ਹਨ, ਬੜੇ ਖ਼ੁਸ਼, ਜੀਕਰ ਸੁਨਹਿਰੀ ਕਿਰਨਾਂ-ਚੁੰਮਿਆਂ ਕੰਵਲ । ਇਹ ਕੋਮਲ ਹਨ, ਬੜੇ ਕੋਮਲ; ਉਸ ਨਿੱਕੀ ਨਦੀ ਵਾਂਗ ਜਿਹੜੀ ਮਹਿਕਦੇ ਬਾਗ ਦੇ ਖਿੜਦੇ ਬੂਟਿਆਂ ਨੂੰ ਛੁਹੰਦੀ ਵਗਦੀ ਹੈ । ਇਹ ਇਕ ਪੁਰਾਤਨ ਸਿੱਖ ਦਾ ਨਮੂਨਾ ਹਨ । ਇਨ੍ਹਾਂ ਦੇ ਦੁਆਲੇ ਸੈਂਕੜੇ ਨਵੇਂ ਖਿਆਲ ਉਠਦੇ ਤੇ ਇਨ੍ਹਾਂ ਨੂੰ ਛੁਹੇ ਬਿਨਾ ਮੁੱਕ ਜਾਂਦੇ ਹਨ । ਬਦਲ ਕਾਲੇ ਹੋਣ ਜਾਂ ਧੁੱਪਾਂ ਨਿਸ਼ਕਦੀਆਂ ਹੋਣ, ਮੀਂਹ ਵਰਦੇ ਹੋਣ ਜਾਂ ਧਰਤੀ ਤਪਦੀ ਹੋਵੇ, ਇਹ ਪੁਰਾਤਨੀ ਪਹਾੜੀ ਦੀ ਸਿਖਰ ਉਤੇ ਸੰਗ-ਮਰਮਰ ਦੇ ਮੰਦਰ ਵਾਂਗ ਉਨ੍ਹਾਂ ਤਬਦੀਲੀਆਂ ਉਤੇ ਮੁਸਕਾਂਦੇ ਹਨ, ਜਿਹੜੀਆਂ ਇਨ੍ਹਾਂ ਨੂੰ ਤਬਦੀਲ ਨਹੀਂ ਕਰਦੀਆਂ । ਇਹ ਜਾਗਦੇ ਹਨ, ਇਹ ਸੌਂਦੇ ਹਨ, ਇਹ ਖਾਂਦੇ ਹਨ, ਇਹ ਵਰਤ ਰਖਦੇ ਹਨ- ਸਭ ਨੂੰ ਧਰਮ ਸਮਝ ਕੇ । ਕੰਮ ਕਰਦੇ, ਧਰਮ ਸਮਝ ਕੇ; ਆਰਾਮ ਕਰਦੇ, ਧਰਮ ਸਮਝ ਕੇ । ਇਨ੍ਹਾਂ ਲਈ ਧਰਮ ਕੋਈ ਸਿਧਾਂਤ ਨਹੀਂ, ਕੋਈ ਅਕੀਦਾ ਨਹੀਂ – ਸਮੁੱਚਾ ਜੀਵਨ ਹੈ । ਇਹ ਅਤਿ ਸੁਹਣੀ ਇਸਤ੍ਰੀ ਸਨ 1930 ਵਿਚ ਪੂਰੀ ਹੋ ਗਈ । ਉਦੋਂ ਇਨ੍ਹਾਂ ਦੀ ਉਮਰ ਸੌ ਵਰ੍ਹੇ ਦੀ ਸੀ । ਅਖੀਰਲੇ ਦਿਨ ਤਕ ਇਹ ਦੂਜੇ ਦੇ ਖਿਆਲ ਨਾਲ ਭਰਪੂਰ ਰਹੇ । ਸਿਰਫ਼ ਇਕ ਮਹੀਨਾ ਅਖੀਰਲਾ ਇਹ ਮੰਜੇ ਉਤੇ ਪਏ । ਪਰ ਇਨ੍ਹਾਂ ਆਪਣੀ ਪੀੜ ਦਾ ਭਾਰ ਕਿਸੇ ਉਤੇ ਨਹੀਂ ਪਾਇਆ । ਜਦੋਂ ਕਿਸੇ ਹਾਲ ਪੁੱਛਿਆ, ਇਨ੍ਹਾਂ ਹੱਸ ਕੇ “ਚੰਗਾ” ਆਖਿਆ । ਪ੍ਰਸ਼ਨ: ‘ਫੂਹੜੀ’ ਤੋਂ ਕੀ ਭਾਵ ਹੈ ?
Correct answer: ਮਾਤਮ ਕਰਨ ਲਈ ਵਿਛਾਈ ਸਫ਼, ਚਟਾਈ